Covid-19 ਕਰਕੇ UK ਭਰ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 2020 ਵਿੱਚ ਲੱਖਾਂ ਲੋਕਾਂ ਨੂੰ ਦੁਖ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਅਤੇ ਵੇਲਸ ਵਿੱਚ, 2020 ਅਤੇ 2021 ਦੌਰਾਨ 614,000 ਲੋਕਾਂ ਦੀ ਮੌਤ ਹੋਈ, ਜਿਸ ਕਰਕੇ ਅੰਦਾਜ਼ਨ 30 ਲੱਖ ਲੋਕ ਦੁਖਾਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਦੀ ਔਸਤ ਨਾਲੋਂ 75,000 ਵਧੇਰੇ ਮੌਤਾਂ - ਅੰਦਾਜ਼ਨ 375,000 ਹੋਰ ਦੁਖੀ ਲੋਕ।

ਜਿਵੇਂ-ਜਿਵੇਂ ਵਧੇਰੇ ਲੋਕ ਦੁਖਾਂ ਦਾ ਸਾਹਮਣਾ ਕਰ ਰਹੇ ਹਨ, ਮਹਾਂਮਾਰੀ ਦਾ ਇਸ ਗੱਲ ‘ਤੇ ਡੂੰਘਾ ਅਸਰ ਪਿਆ ਹੈ ਕਿ ਪ੍ਰਭਾਵਿਤ ਲੋਕਾਂ ਨੇ ਮੁਸ਼ਕਲ ਸਮੇਂ ਤੋਂ ਬਾਅਦ ਦੀ ਸਥਿਤੀ ਦਾ ਕਿਵੇਂ ਸਾਹਮਣਾ ਕੀਤਾ ਹੈ।

ਬਹੁਤ ਸਾਰੇ ਲੋਕ, ਪਰਿਵਾਰ ਅਤੇ ਦੋਸਤਾਂ ਨੂੰ ਵੇਖਣ ਵਿੱਚ ਅਸਮਰੱਥ ਰਹੇ ਅਤੇ ਉਹਨਾਂ ਕੋਲ ਆਪਣੇ ਅਜ਼ੀਜ਼ ਦੀ ਮੌਤ ਤੋਂ ਬਾਅਦ ਰਸਮੀ ਸਹਾਇਤਾ ਤੱਕ ਸੀਮਤ ਪਹੁੰਚ ਸੀ। ਲੌਕਡਾਉਨ ਕਰਕੇ ਦੁਖ ਵਿੱਚ ਇਕੱਲੇ ਹੋ ਜਾਣ ਜਾਂ ਲੋਕਾਂ ਨਾਲ ਦੂਰੀ ਜਾਂ ਇਕਾਂਤਵਾਸ ਦਾ ਬਹੁਤ ਮਾੜਾ ਅਸਰ ਪਿਆ ਸੀ। ਪ੍ਰਾਇਮਰੀ ਕੇਅਰ ਅਤੇ ਕਮਿਉਨਿਟੀ-ਅਧਾਰਤ ਸੇਵਾਵਾਂ, ਅਤੇ ਦੁਖ ਸਹਾਇਤਾ ਸੇਵਾਵਾਂ (bereavement support services) ਤੋਂ ਆਹਮੋ-ਸਾਹਮਣੇ ਸੰਪਰਕ ਦੀ ਕਮੀ ਨੇ ਕਾਫੀ ਮੁਸ਼ਕਲ ਪੈਦਾ ਕੀਤੀ ਹੈ।

ਮਹਾਂਮਾਰੀ ਤੋਂ ਬਾਅਦ UK ਕਿਵੇਂ ਆਰਥਿਕ ਸੁਧਾਰ ਕਰ ਪਾਵੇਗਾ, ਇਸ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ, ਪਰ ਸਮਾਜ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ - ਇਸ ਵਿੱਚ ਮਹਾਂਮਾਰੀ ਕਰਕੇ ਪੈਦਾ ਹੋਈ ਇਸ ਵੱਡੀ ਦੁਖਦਾਈ ਸਥਿਤੀ ਲਈ ਜਵਾਬੀ ਕਾਰਵਾਈ ਵੀ ਸ਼ਾਮਲ ਹੈ।

ਇਸ ਸਮੱਸਿਆ ‘ਤੇ, UK ਦੀਆਂ ਬਹੁਤ ਸਾਰੀਆਂ ਚੈਰਿਟੀਜ਼, ਅਤੇ ਅਕਾਦਮਿਕ ਅਧਿਐਨ ਦੀ ਅਗਵਾਈ ਕਰ ਰਹੇ ਖੋਜਕਰਤਾਵਾਂ ਦੇ ਨਾਲ ਮਿਲ ਕੇ, Covid-19 ਨਾਲ ਅਤੇ ਇਸ ਤੋਂ ਅੱਗੇ ‘ਦੁਖ ਸੰਬੰਧੀ UK ਕਮਿਸ਼ਨ’ (UK Commission on Bereavement) ਸਥਾਪਤ ਕੀਤਾ ਗਿਆ ਹੈ, ਤਾਂ ਜੋ ਇਨ੍ਹਾਂ ਸਮੱਸਿਆ ਦੀ ਪੜਚੋਲ ਕੀਤੀ ਜਾ ਸਕੇ ਅਤੇ ਦੁਖੀ ਲੋਕਾਂ ਦੀ ਬਿਹਤਰ ਸਹਾਇਤਾ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ। ਇਸ ਵਿੱਚ ਹਿੱਸਾ ਲੈਣ ਲਈ, UK ਦੇ ਸਾਰੇ ਭਾਈਚਾਰਿਆਂ ਦਾ ਸਵਾਗਤ ਹੈ।

ਤੁਸੀਂ ਵਿਅਕਤੀਗਤ ਰੂਪ ਵਿੱਚ ਜਾਂ ਆਪਣੀ ਸੰਸਥਾ ਦੀ ਤਰਫੋਂ, ਸਾਡੇ ਛੋਟੇ ਜਿਹੇ ਸਰਵੇਖਣ ਨੂੰ ਪੂਰਾ ਕਰਕੇ ਕਮਿਸ਼ਨ ਵਿੱਚ ਹਿੱਸਾ ਲੈ ਸਕਦੇ ਹੋ।

ਖੋਜ: ‘ਯੂਕੇ ਬੀਰੇਵਮੈਂਟ ਕਮਿਸ਼ਨ’ (‘UK Bereavement Commission’) ਜਾਂ @theukcb ਨੂੰ ਫਾਲੋ (follow) ਕਰੋ ਧੰਨਵਾਦ

Punjabi